QUESTIONS?
Contact us with 
any questions 
you may have.

MONDAY - FRIDAY
8:30 to 4:30

PHONE
613.932.0210

FAX
613.932.0212

 

 

Facebook Link 

 

 

 

 

ਲੋਕਲ ਇੰਮੀਗਰੇਸ਼ਨ ਪਾਰਟਨਰਸ਼ਿਪ ਸਟੋਰਮੌਂਟ, ਡੰਡਾਸ, ਗਲੈਨਗੈਰੀ, ਪਰੈਸਕੌਟ, ਰਸਲ

ਸਟੋਰਮੌਂਟ, ਡੰਡਾਸ, ਗਲੈਨਗੈਰੀ, ਪਰੈਸਕੌਟ, ਰਸਲ ਵਿਚ ਤੁਹਾਡਾ ਸਵਾਗਤ ਹੈ!

ਅਸੀਂ ਤੁਹਾਨੂੰ ਸਾਡੀਆਂ ਪੰਜ ਪੂਰਵੀ ਕਾਊਂਟੀਜ਼ ਅਤੇ ਉਹਨਾਂ ਸਾਰੀਆਂ ਵਧੀਆ ਚੀਜ਼ਾਂ, ਜਿਹੜੀਆਂ ਅਸੀਂ ਤੁਹਾਨੂੰ ਉਪਲਬਧ ਕਰਾਉਂਦੇ ਹਾਂ, ਤੋਂ ਜਾਣੂ ਹੋਣ ਲਈ ਪਰੇਰਤ ਕਰਦੇ ਹਾਂ| ਸਾਡੇ ਇਲਾਕੇ ਵਿਚ ਖ਼ੂਬਸੂਰਤ ਖੁੱਲ੍ਹੀਆਂ ਪੇਂਡੂ ਥਾਂਵਾਂ ਅਤੇ ਛੋਟੇ ਸ਼ਹਿਰ ਸ਼ਾਮਲ ਹਨ ਜਿੱਥੇ ਕਈ ਤਰ੍ਹਾਂ ਦੀਆਂ ਸੇਵਾਂਵਾ, ਸਮਾਗਮ ਅਤੇ ਆਕਰਸ਼ਣ ਉਪਲਬਧ ਹਨ| ਅਸੀਂ ਮੌਂਟਰੀਆਲ ਅਤੇ ਆਟਵਾ ਦੋਵਾਂ ਥਾਂਵਾਂ ਤੋਂ ਇਕ ਘੰਟੇ ਦੇ ਫਾਸਲੇ ’ਤੇ ਹਾਂ ਅਤੇ ਕੋਰਨਵਾਲ ਸ਼ਹਿਰ ਵਿਖੇ ਅਮਰੀਕਾ ਜਾਣ ਲਈ ਇਕ ਪੁਲ ਦੀ ਸਹੂਲਤ ਵੀ ਹੈ|

ਸਾਡੀ ਬਹੁ-ਸਭਿਆਚਾਰਕ ਅਬਾਦੀ ਵਿਚ ਪਿਛਲੇ ਦਸ ਸਾਲਾਂ ਦੌਰਾਨ ਕਾਫੀ ਵਾਧਾ ਹੋਇਆ ਹੈ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਨਵੇਂ ਲੋਕ ਇਸ ਇਲਾਕੇ ਨੂੰ ਆਪਣਾ ਘਰ ਬਣਾਉਂਦੇ ਹਨ, ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਇਹ ਥਾਂ ਸੁਰੱਖਿਅਤ ਹੈ ਅਤੇ ਇਥੋਂ ਦੇ ਲੋਕ ਦੋਸਤਾਨਾ ਹਨ| ਆਪਣਾ ਪਰਵਾਰ ਪਾਲਣ ਲਈ ਇਹ ਥਾਂ ਬਹੁਤ ਵਧੀਆ ਹੈ ਅਤੇ ਘਰ ਵੀ ਬਹੁਤੇ ਮਹਿੰਗੇ ਨਹੀਂ ਹਨ| ਤੁਹਾਡੇ ਬੱਚੇ ਸਕੂਲ ਵਿਚ ਅੰਗਰੇਜ਼ੀ ਜਾਂ ਫਰਾਂਸੀਸੀ ਵਿਚ ਸਿੱਖਿਆ ਹਾਸਲ ਕਰ ਸਕਦੇ ਹਨ, ਅਜਿਹੇ ਪਾਰਕਾਂ ਵਿਚ ਸਮਾਂ ਬਤੀਤ ਕਰ ਸਕਦੇ ਹਨ ਜਿੱਥੋਂ ਖ਼ੂਬਸੂਰਤ ਲਾਰੰਸ ਦਰਿਆ ਨਜ਼ਰ ਆਉਂਦਾ ਹੈ ਅਤੇ ਇਹਨਾਂ ਪੰਜਾਂ ਕਾਊਂਟੀਜ਼ ਵਿਚ ਲੱਗਣ ਵਾਲੇ ਪੇਂਡੂ ਮੇਲਿਆਂ ਅਤੇ ਹੋਰ ਜਸ਼ਨਾਂ ਵਿਚ ਹਿੱਸਾ ਲੈ ਸਕਦੇ ਹਨ| ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਹੇਠ ਦਿੱਤੀਆਂ ਕੜੀਆਂ (ਲਿੰਕਸ) ਲੋੜੀਂਦੀਆਂ ਸੇਵਾਵਾਂ ਲੱਭਣ ਵਿਚ ਤੁਹਾਡੀ ਮਦਦ ਕਰਨਗੀਆਂ| ਲੋੜੀਂਦੀਆਂ ਸੇਵਾਵਾਂ ਨਾ ਲੱਭ ਸਕਣ ਦੀ ਸੂਰਤ ਵਿਚ, ਜਾਂ ਜੇਕਰ ਤੁਹਾਡੇ ਹੋਰ ਸਵਾਲ ਹੋਣ ਤਾਂ ਕਿਰਪਾ ਕਰਕੇ 613-932-0210  ਜਾਂ  kimberlyvl@eotb-cfeo.on.ca ਤੇ ਸਾਡੇ ਨਾਲ ਸੰਪਰਕ ਕਰੋ|